ਗੁਰਾਇਆ ਦੇ ਪੱਤਰਕਾਰਾਂ ਦੀ ਸਭ ਤੋਂ ਪੁਰਾਣੀ ਜਥੇਬੰਦੀ!

Thursday, 12 May 2016

'ਪੰਜਾਬ ਦੀ ਜਵਾਨੀ ਦਾ ਸੰਕਟ : ਸਮੱਸਿਆਂ ਅਤੇ ਹੱਲ' ਸੈਮੀਨਾਰ 28 ਮਈ ਨੂੰ

ਗੁਰਾਇਆ ਪੱਤਰਕਾਰ ਐਸੋਸੀਏਸ਼ਨ (ਜੀਪੀਏ) ਵਲੋਂ ਆਪਣੀਆਂ ਮਹਾਨ ਰਵਾਇਤਾਂ ਨੂੰ ਅੱਗੇ ਤੋਰਦਿਆ ਇੱਕ ਬਹੁਤ ਹੀ ਭਖਦੇ ਮਸਲੇ 'ਤੇ ਸੈਮੀਨਾਰ ਕਰਵਾਉਣ ਜਾ ਰਹੀ ਹੈ। ਇਸ ਸਬੰਧੀ ਸੰਸਥਾ ਦੇ ਪ੍ਰਧਾਨ ਪ੍ਰਮੋਦ ਕੌਸ਼ਲ ਅਤੇ ਜਨਰਲ ਸਕੱਤਰ ਸਰਬਜੀਤ ਗਿੱਲ ਨੇ ਦੱਸਿਆ ਕਿ 28 ਮਈ ਨੂੰ 
'ਪੰਜਾਬ ਦੀ ਜਵਾਨੀ ਦਾ ਸੰਕਟ : ਸਮੱਸਿਆਂ ਅਤੇ ਹੱਲ'
 ਵਿਸ਼ੇ 'ਤੇ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਆਰਸੀ ਪਲਾਜਾ 'ਚ ਕਰਵਾਏ ਜਾ ਰਹੇ ਇਸ ਸੈਮੀਨਾਰ ਨੂੰ ਉਚੇਚੇ ਤੌਰ 'ਤੇ ਨਵਾਂ ਜ਼ਮਾਨਾਂ ਦੇ ਸੰਪਾਦਕ ਜਤਿੰਦਰ ਪੰਨੂੰ, ਡਾ. ਡੀਜੇ ਸਿੰਘ, ਡਾ. ਐਸਪੀਐਸ ਸੂਚ ਅਤੇ ਡਾ. ਰਾਜੀਵ ਗੁਪਤਾ ਆਪਣੇ ਵਿਚਾਰ ਪੇਸ਼ ਕਰਨਗੇ। ਇਸ ਸੈਮੀਨਾਰ ਦਾ ਉਦਘਾਟਨ ਐਸਟੀਐਸ ਸਕੂਲ ਦੇ ਚੇਅਰਪਰਸਨ ਮੈਡਮ ਮਾਲਤੀ ਆਪਣੇ ਕਰ ਕਮਲਾ ਨਾਲ ਕਰਨਗੇ। ਸੰਸਥਾ ਦੇ ਅਹੁਦੇਦਾਰਾਂ ਨੇ ਅੱਗੇ ਦੱਸਿਆ ਕਿ ਇਸ ਸੈਮੀਨਾਰ 'ਚ ਸੀਨੀਅਰ ਪੱਤਰਕਾਰ ਸਮਾਗਮ ਦੀ ਪ੍ਰਧਾਨਗੀ ਕਰਨਗੇ।

Monday, 11 January 2016

ਪੱਤਰਕਾਰਾਂ ਦੇ ਹੋਏ ਆਪਸੀ ਮੈਚ ਦੌਰਾਨ ਜੇਤੂ ਰਹੀ ਗੁਰਾਇਆ ਪੱਤਰਕਾਰ ਐਸੋਸੀਏਸਨ ਦੀ ਟੀਮ

ਗੁਰਾਇਆ ਪੱਤਰਕਾਰ ਐਸੋਸੀਏਸ਼ਨ ਅਤੇ ਗੁਰਾਇਆ ਪ੍ਰੈਸ ਕਲੱਬ ਦਰਮਿਆਨ ਹੋਇਆ ਰੋਮਾਂਚਕ ਮੁਕਾਬਲਾ
ਗੁਰਾਇਆ ਪੱਤਰਕਾਰ ਐਸੋਸੀਏਸ਼ਨ ਦੇ 107 ਦੌੜਾਂ ਦੇ ਮੁਕਾਬਲੇ ਗੁਰਾਇਆ ਪ੍ਰੈਸ ਕਲੱਬ 101 ਦੌੜਾਂ ਹੀ ਬਣਾ ਸਕੀ
ਜੀਪੀਏ ਦੀ ਜੇਤੂ ਟੀਮ


ਪੱਤਰਕਾਰ ਭਾਈਚਾਰੇ ਵਲੋਂ ਖੇਡਾਂ ਪ੍ਰਤੀ ਆਪਣੀ ਰੁਚੀ ਦਿਖਾਉਦਿਆਂ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਅਤੇ ਗੁਰਾਇਆ ਪ੍ਰੈਸ ਕਲੱਬ ਦਰਮਿਆਨ ਕ੍ਰਿਕਟ ਦਾ ਮੈਚ ਕਰਵਾਇਆ ਗਿਆ ਜਿਸ ਵਿੱਚ ਗੁਰਾਇਆ ਪੱਤਰਕਾਰ ਐਸੋਸੀਏਸ਼ਨ 6 ਦੌੜਾਂ ਦੇ ਨਾਲ ਜੇਤੂ ਰਹੀ। ਗੁਰਾਇਆ ਪੱਤਰਕਾਰ ਐਸੋਸੀਏਸ਼ਨ ਦੇ ਪ੍ਰਧਾਨ ਪ੍ਰਮੋਦ ਕੌਸ਼ਲ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਵਲੋਂ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ ਅਤੇ ਇਸ ਉਪਰਾਲੇ ਦੇ ਲਈ ਦੋਵੇਂ ਜਥੇਬੰਦੀਆਂ ਦੇ ਸਾਰੇ ਹੀ ਮੈਂਬਰ ਸਾਹਿਬਾਨ ਵਧਾਈ ਦੇ ਪਾਤਰ ਹਨ।
ਲੰਘੇ ਐਤਵਾਰ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਦੇ ਸੱਦੇ ’ਤੇ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਅਤੇ ਗੁਰਾਇਆ ਪ੍ਰੈਸ ਕਲੱਬ ਵਲੋਂ ਕ੍ਰਿਕਟ ਦਾ ਇੱਕ ਫ੍ਰੈਂਡਲੀ ਮੈਂਚ ਅੱਟਾ-ਡੱਲੇਵਾਲ ਗਰਾਉਂਡ ’ਚ ਖੇਡਿਆ ਗਿਆ। ਇਸ ਮੌਕੇ ਨਿਰਧਾਰਤ 10 ਉਵਰਾਂ ’ਚ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਵਲੋਂ ਗੁਰਾਇਆ ਪ੍ਰੈਸ ਕਲੱਬ ਨੂੰ 107 ਦੌੜਾਂ ਦਾ ਟੀਚਾ ਦਿੱਤਾ ਗਿਆ ਜਦਕਿ ਗੁਰਾਇਆ ਪ੍ਰੈਸ ਕਲੱਬ ਵਲੋਂ 10 ਉਵਰਾਂ ਵਿੱਚ 101 ਰਨ ਹੀ ਬਣਾਏ ਜਾ ਸਕੇ ਅਤੇ ਮੈਚ 6 ਦੌੜਾਂ ਦੇ ਫਰਕ ਨਾਲ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਨੇ ਜਿੱਤ ਲਿਆ। ਇਸ ਮੌਕੇ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਦੇ ਕਪਤਾਨ ਮੁਨੀਸ਼ ਬਾਵਾ ਨੂੰ ਮੈਨ ਆਫ ਦਾ ਮੈਚ ਐਲਾਨਿਆ ਗਿਆ ਅਤੇ ਗੁਰਾਇਆ ਪ੍ਰੈਸ ਕਲੱਬ ਦੇ ਸੀਨੀਅਰ ਮੈਂਬਰ ਆਸ਼ੂਤੋਸ਼ ਕਾਲੀਆ ਵਲੋਂ ਜੇਤੂ ਟੀਮ ਦੇ ਕਪਤਾਨ ਵਜੋਂ ਮੁਨੀਸ਼ ਬਾਵਾ ਨੂੰ ਕੈਪ ਭੇਂਟ ਕੀਤੀ ਗਈ। ਇਸ ਮੌਕੇ ਕਪਤਾਨ ਮੁਨੀਸ਼ ਬਾਵਾ ਨੇ ਕਿਹਾ ਕਿ ਪੱਤਰਕਾਰ ਭਾਈਚਾਰੇ ਵਲੋਂ ਖੇਡ ਭਾਵਨਾ ਨੂੰ ਦਰਸਾਉਂਦੇ ਹੋਏ ਜੋ ਸ਼ਾਨਦਾਰ ਉਪਰਾਲਾ ਕੀਤਾ ਗਿਆ ਹੈ ਉਹ ਕਾਬਲੇ ਤਾਰੀਫ ਹੈ ਅਤੇ ਆਉਣ ਵਾਲੇ ਦਿਨਾਂ ’ਚ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਵਲੋਂ ਇਸ ਤਰ੍ਹਾਂ ਦੇ ਹੋਰ ਵੀ ਉਪਰਾਲੇ ਕੀਤੇ ਜਾਣਗੇ ਤਾਂ ਜੋ ਖੇਡਾਂ ਦਾ ਜੀਵਨ ਵਿੱਚ ਜੋ ਮਹੱਤਵ ਹੈ ਉਸਨੂੰ ਸਾਰਥਕ ਕੀਤਾ ਜਾ ਸਕੇ। ਇਸ ਉਪਰਾਲੇ ਲਈ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਦੇ ਸਕੱਤਰ ਡਾ. ਸਰਬਜੀਤ ਸਿੰਘ ਗਿੱਲ ਅਤੇ ਉਨ੍ਹਾਂ ਦਾ ਸਮੁੱਚੀ ਟੀਮ ਵਲੋਂ ਇਸ ਮੈਚ ਨੂੰ ਇੱਕ ਨਵੇਕਲੀ ਪਹਿਲ ਦੱਸਦੇ ਹੋਏ ਕਿਹਾ ਕਿ ਜਿੱਤ ਪੱਤਰਕਾਰ ਭਾਈਚਾਰੇ ਦੀ ਹੋਈ ਹੈ ਅਤੇ ਇਹ ਫ੍ਰੈਂਡਲੀ ਮੈਚ ਪੱਤਰਕਾਰ ਦੇ ਏਕੇ ਦਾ ਗਵਾਹ ਬਣਿਆ ਹੈ। ਆਸ ਹੈ ਕਿ ਪੱਤਰਕਾਰਾਂ ਵਲੋਂ ਜਿੱਥੇ ਖਬਰਾਂ ਦੇ ਰਾਹੀਂ ਲੋਕਾਂ ਨੂੰ ਸੇਧ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਥੇ ਹੀ ਖੇਡਾਂ ਦੇ ਨਾਲ ਵੀ ਨੌਜਵਾਨਾਂ ਨੂੰ ਖੇਡ ਭਾਵਨਾ ਦਾ ਸੰਦੇਸ਼ ਦੇਣ ਦਾ ਅਜਿਹਾ ਉਪਰਾਲਾ ਭਵਿੱਖ ’ਚ ਵੀ ਵੇਖਣ ਨੂੰ ਮਿਲੇਗਾ।