ਸ਼ੁਰੂਆਤੀ ਸਮਾਗਮ 'ਚ ਵਾਤਾਵਰਣ ਦੀ ਸ਼ੁੱਧਤਾ ਲਈ ਨਿੰਮ ਅਤੇ ਤੁਲਸੀ ਦੇ ਬੂਟੇ ਵੰਡੇ ਗਏ!
ਗੁਰਾਇਆ ਪੱਤਰਕਾਰ ਐਸੋਸੀਏਸ਼ਨ (ਰਜਿ.) ਵੱਲੋਂ ਆਪਣੇ 25ਵੀਂ ਵਰ੍ਹੇਗੰਢ ਦੇ ਸਮਾਗਮਾਂ ਦੀ ਸ਼ੁਰੂਆਤ ਕਰਦੇ ਹੋਏ ਅੱਜ ਗੁਰਾਇਆ ਮੁੱਖ ਚੌਕ 'ਚ ਤੁਲਸੀ ਅਤੇ ਨਿੰਮ ਦੇ ਬੂਟੇ ਵੰਡੇ ਗਏ। ਇਸ ਦੌਰਾਨ ਉਚੇਚੇ ਤੌਰ 'ਤੇ ਗੁਰਾਇਆ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਅਮਰਜੀਤ ਸਿੰਘ ਸੰਧੂ ਹਾਜ਼ਰ ਸਨ। ਇਸ ਦੌਰਾਨ ਐਸੋਸੀਏਸ਼ਨ ਦੇ ਪ੍ਰਧਾਨ ਗੁਰਜੀਤ ਸਿੰਘ ਗਿੱਲ ਨੇ ਕਿਹਾ ਕਿ ਇਹ ਸਮਾਰੋਹ ਦੋ ਸਾਲ ਜਾਰੀ ਰਹਿਣਗੇ। ਉਨ੍ਹਾਂ ਅੱਗੇ ਕਿਹਾ ਕਿ ਤੁਲਸੀ ਜਿੱਥੇ ਕਈ ਰੋਗਾਂ ਤੋਂ ਇਨਸਾਨ ਨੂੰ ਮੁਕਤ ਰੱਖਦੀ ਹੈ ਉੱਥੇ ਵਾਤਾਵਰਣ ਦੀ ਸੁੱਧਤਾ 'ਚ ਵੀ ਇਸ ਦਾ ਵਿਸ਼ੇਸ਼ ਯੋਗਦਾਨ ਹੈ। ਇਸ ਦੌਰਾਨ ਸੰਸਥਾ ਦੇ ਖ਼ਜ਼ਾਨਚੀ ਅਤੇ ਪ੍ਰੋਗਰਾਮ ਡਾਇਰੈਕਟਰ ਚਰਨਜੀਤ ਦੁਸਾਂਝ ਨੇ ਕਿਹਾ ਕਿ ਅੱਜ ਕਰੀਬ 50 ਬੂਟੇ ਤੁਲਸੀ ਦੇ ਵੰਡੇ ਗਏ ਜਦਕਿ ਨਿੰਮ ਦੇ ਬੂਟੇ ਵੰਡਣ ਦੀ ਸ਼ੁਰੂਆਤ ਕੀਤੀ ਗਈ। ਉਨ੍ਹਾਂ ਦੱਸਿਆ ਕਿ ਨਿੰਮ ਦਾ ਪੰਜ ਫੁੱਟ ਦਾ ਪੌਦਾ ਵੰਡਿਆ ਜਾਵੇਗਾ, ਜਿਸ ਲਈ ਉਹ ਆਪਣੀ ਸਮੁੱਚੀ ਟੀਮ ਦੇ ਸਹਿਯੋਗ ਨਾਲ ਬੂਟੇ ਖ਼ੁਦ ਤਿਆਰ ਕਰਦੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪਹਿਲਾ ਵੀ ਉਨ੍ਹਾਂ ਵੱਲੋਂ ਪਿੱਪਲ, ਬੋਹੜ ਅਤੇ ਪਿਲਕਣ ਦੇ ਬੂਟੇ ਵੰਡੇ ਜਾ ਚੁੱਕੇ ਹਨ। ਇਸ ਦੌਰਾਨ ਅਮਰਜੀਤ ਸਿੰਘ ਸੰਧੂ ਨੇ ਕਿਹਾ ਕਿ ਗੁਰਾਇਆ ਪੱਤਰਕਾਰ ਐਸੋਸੀਏਸ਼ਨ ਪਿਛਲੇ ਸਮੇਂ ਦੌਰਾਨ ਜਾਗਰੂਕਤਾ ਦੇ ਸੈਮੀਨਾਰ ਲਗਾ ਦੇ ਸਮਾਜ ਨੂੰ ਚੰਗੀ ਸੇਧ ਦਿੰਦੀ ਆ ਰਹੀ ਹੈ ਅਤੇ ਹੁਣ ਸਮੇਂ ਦੀ ਲੋੜ ਅਨੁਸਾਰ ਵਾਤਾਵਰਣ ਦੀ ਸ਼ੁੱਧਤਾ ਲਈ ਕੀਤਾ ਗਿਆ ਇਹ ਉਪਰਾਲਾ ਸ਼ਲਾਘਾਯੋਗ ਹੈ। ਇਸ ਮੌਕੇ ਸੀਨੀਅਰ ਪੱਤਰਕਾਰ ਸਰਬਜੀਤ ਗਿੱਲ, ਮੁਨੀਸ਼ ਬਾਵਾ, ਮਨਜੀਤ ਮੱਕੜ ਅਤੇ ਹੋਰ ਕਈ ਸਮਾਜ ਸੇਵੀ ਹਾਜ਼ਰ ਸਨ।
No comments:
Post a Comment